ਗ੍ਰੀਨ ਕਾਰਡ ਲਈ ਦਹਾਕਿਆਂ ਤੋਂ ਉਡੀਕ ਕਰ ਰਹੇ ਭਾਰਤੀਆਂ ਨੂੰ ਛੇਤੀ ਮਿਲ ਸਕਦੀ ਹੈ ਖੁਸ਼ਖ਼ਬਰੀ

ਅਮਰੀਕਾ ਦੇ ਰਾਸ਼ਟਰਪਤੀ ਦੇ ਅਧਿਕਾਰਕ ਨਿਵਾਸ ਅਤੇ ਦਫ਼ਤਰ ਵ੍ਹਾਈਟ ਹਾਊਸ ਨੇ ਗ੍ਰੀਨ ਕਾਰਡ ਅਰਜ਼ੀ ਪ੍ਰਕਿਰਿਆ ਦੇ ਸ਼ੁਰੂਆਤੀ ਪੜਾਅ ਵਿਚ ਹੀ ਇਕ ਰੋਜ਼ਗਾਰ ਅਥਾਰਿਟੀ ਦਸਤਾਵੇਜ਼ ਅਤੇ ਹੋਰ ਜ਼ਰੂਰੀ ਯਾਤਰਾ ਦਸਤਾਵੇਜ਼ ਜਾਰੀ ਕੀਤੇ ਜਾਣ ਦਾ ਪ੍ਰਸਤਾਵ ਰੱਖਿਆ ਹੈ। ਜੇਕਰ ਇਸ ਪ੍ਰਸਤਾਵ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਭਾਰਤੀਆਂ ਸਮੇਤ ਹਜ਼ਾਰਾਂ ਵਿਦੇਸ਼ੀ ਪੇਸ਼ੇਵਰਾਂ ਲਈ ਵੱਡੀ ਰਾਹਤ ਹੋਵੇਗੀ। ਵੱਡੀ ਗਿਣਤੀ ਵਿਚ ਵਿਦੇਸ਼ੀ ਪੇਸ਼ੇਵਰ, ਖਾਸ ਕਰ ਕੇ ਭਾਰਤੀ-ਅਮਰੀਕੀ ਅਜਿਹੇ ਹਨ, ਜਿਨ੍ਹਾਂ ਨੂੰ ਗ੍ਰੀਨ ਕਾਰਡ ਲਈ ਦਹਾਕਿਆਂ ਤੱਕ ਉਡੀਕ ਕਰਨੀ ਪੈਂਦੀ ਹੈ। ਵ੍ਹਾਈਟ ਹਾਊਸ ਕਮੀਸ਼ਨ ਫਾਰ ਏਸ਼ੀਅਨ ਅਮਰੀਕਨ, ਨੇਟਿਵ ਹਵਾਈਯਨ ਅਤੇ ਪੈਸਿਫਿਕ ਆਈਲੈਂਡਰ ਅਫੇਅਰਜ਼’ (ਏ. ਏ. ਐੱਨ. ਐੱਚ. ਪੀ. ਆਈ.) ਨੇ ਇਸ ਨਾਲ ਸਬੰਧਤ ਸਿਫਾਰਿਸ਼ ਨੂੰ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਕਮਿਸ਼ਨ ਦੀ ਇਸ ਹਫ਼ਤੇ ਹੋਈ ਹਾਲ ਹੀ ਦੀ ਬੈਠਕ ਵਿਚ ਇਹ ਪ੍ਰਸਤਾਵ ਪੇਸ਼ ਕਰਨ ਵਾਲੇ ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾ ਅਜੇ ਜੈਨ ਭੁਟੋਰੀਆ ਨੇ ਕਿਹਾ ਕਿ ਗ੍ਰੀਨ ਕਾਰਡ ਅਰਜ਼ੀ ਪ੍ਰਕਿਰਿਆ ਦੇ ਕਈ ਪੜਾਅ ਹਨ ਅਤੇ ਇਹ ਪ੍ਰਕਿਰਿਆ ਇੰਪਲਾਇਰਾਂ ਵੱਲੋਂ ‘ਆਈ-1400’ ਅਰਜ਼ੀ ਦਾਖਲ ਕਰਨ ਤੋਂ ਸ਼ੁਰੂ ਹੁੰਦੀ ਹੈ ਅਤੇ ਅਗਲਾ ਮਹੱਤਵਪੂਰਨ ਪੜਾਅ ‘ਆਈ-4850’ (ਸਥਿਤੀ ਸਮਾਯੋਜਨ ਦੀ ਅਰਜ਼ੀ) ਹੈ। ਇਸ ਪ੍ਰਸਤਾਵ ਵਿਚ ‘ਆਈ-1400’ ਪੜਾਅ ਵਿਚ ਹੀ ਈ. ਏ. ਡੀ. ਅਤੇ ਯਾਤਰਾ ਦਸਤਾਵੇਜ਼ ਜਾਰੀ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਗਈ ਹੈ। ਜੇਕਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੰਦੇ ਹਨ ਤਾਂ ਹਜ਼ਾਰਾਂ ਵਿਦੇਸ਼ੀ ਪੇਸ਼ੇਵਰਾਂ ਲਈ ਇਹ ਵੱਡੀ ਰਾਹਤ ਹੋਵੇਗੀ। ਦਰਅਸਲ, ਵਿਦੇਸ਼ੀ ਪੇਸ਼ੇਵਰਾਂ ਦੀ ਵੱਡੀ ਗਿਣਤੀ ਹੈ, ਖਾਸ ਤੌਰ ‘ਤੇ ਭਾਰਤੀ-ਅਮਰੀਕੀ ਅਜਿਹੇ ਹਨ, ਜਿਨ੍ਹਾਂ ਨੂੰ ਗ੍ਰੀਨ ਕਾਰਡ ਲਈ ਦਹਾਕਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ।

About admin

Check Also

Canada Tightens Immigration Rules, Granting 35% Fewer…’:Reduces Study Permits For International Students

Canada is further reducing the number of study permits it will grant to foreign students …

Leave a Reply

Your email address will not be published. Required fields are marked *